Tribune Punjabi » ਦੇਸ਼ ਨੂੰ ਨਿਗਲ ਰਹੀ ਭ੍ਰਿਸ਼ਟ ਰਾਜਨੀਤੀ | Progressive writing in punjabi | Scoop.it
ਦੇਸ਼ ਨੂੰ ਨਿਗਲ ਰਹੀ ਭ੍ਰਿਸ਼ਟ ਰਾਜਨੀਤੀPosted On February - 22 - 2013


ਕੇ.ਸੀ. ਸ਼ਰਮਾ
ਸੰਪਰਕ: 94647-40957
ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਪਰ ਇਹ ਸਾਢੇ ਛੇ ਦਹਾਕਿਆਂ ਤੋਂ ਫ਼ਿਰਕੂ-ਭਰਾਮਾਰੂ ਜੰਗਾਂ, ਇਲਾਕਾਵਾਦ, ਅਤਿਵਾਦ, ਬੰਬ ਧਮਾਕਿਆਂ, ਕਤਲੋਗਾਰਤ, ਗੋਲੀਬਾਰੀ, ਉਧਾਲਿਆਂ ਅਤੇ ਜਬਰ-ਜਨਾਹਾਂ ਜਿਹੇ ਅਣਮਨੁੱਖੀ ਵਰਤਾਰਿਆਂ ਦੇ ਜਾਲ ਵਿੱਚ ਫਸਿਆ ਨਜ਼ਰ ਆ ਰਿਹਾ ਹੈ। ਇਸ ਦੀ ਵਸੋਂ ਦਾ ਅੱਧ ਨਾਲੋਂ ਵੱਧ ਹਿੱਸਾ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ, ਗੁੱਲੀ-ਕੁੱਲੀ-ਜੁੱਲੀ ਦੀ ਥੁੜ੍ਹ ਅਤੇ ਲਾਇਲਾਜ ਬੀਮਾਰੀਆਂ ਕਾਰਨ ਨਰਕੀ ਜੀਵਨ ਭੋਗਣ ਲਈ ਬੇਵੱਸ ਹੈ। ਰਾਜਸੀ ਪਾਰਟੀਆਂ ਲੋਕਾਂ ਨੂੰ ਇਨ੍ਹਾਂ ਤੋਂ ਮੁਕਤੀ ਦਿਵਾਉਣ ਦੀ ਥਾਂ ਭਾਂਤ-ਭਾਂਤ ਦੀਆਂ ਮਨਮੋਹਕ ਲਾਰੇਬਾਜ਼ੀਆਂ ਰਾਹੀਂ ਚੋਣਾਂ ਜਿੱਤਣ ਮਗਰੋਂ ਵੋਟਰਾਂ ਨੂੰ ਅੰਗੂਠਾ ਹੀ ਵਿਖਾਉਂਦੀਆਂ ਰਹੀਆਂ ਹਨ।